Search This Blog

ਜਾਨ ਮਿਰਡਲ : ਸੰਖੇਪ ਜਾਣ-ਪਛਾਣ

ਜਾਨ ਮਿਰਡਲ : ਸੰਖੇਪ ਜਾਣ-ਪਛਾਣ


ਜਾਨ ਮਿਰਡਲ (ਜਨਮ 19 ਜੁਲਾਈ 1927, ਸਟਾਕਹੋਮ) ਇਕ ਸਵੀਡਿਸ਼ ਲੇਖਕ, ਖੱਬੇਪੱਖੀ-ਸਿਆਸੀ ਕਲਮਕਾਰ ਅਤੇ ਕਾਲਮਨਵੀਸ ਹੈ। ਉਹ ਪ੍ਰਸਿੱਧ ਅਰਥਸ਼ਾਸਤਰੀ, ਸਿਆਸੀ ਕਾਰਕੁੰਨ ਅਤੇ ਨੋਬਲ ਇਨਾਮ ਜੇਤੂ ਜੋੜੀ ਗੁਨਰ ਮਿਰਡਲ ਅਤੇ ਅਲਵਾ ਮਿਰਡਲ (ਸਵੀਡਿਸ਼ ਸਮਾਜ ਵਿਗਿਆਨੀ ਅਤੇ ਸਿਆਸਤਦਾਨ) ਦਾ ਫਰਜੰਦ ਹੈ। ਗੁਨਰ ਮਿਰਡਲ ਦੀ ਕਿਤਾਬ ਏਸ਼ੀਅਨ ਡਰਾਮਾ ਬਹੁਤ ਹੀ ਮਸ਼ਹੂਰ ਕਿਤਾਬ ਹੈ। ਜਾਨ ਨਿਊ ਜਰਸੀ (ਅਮਰੀਕਾ) ਦੇ ਅਪਸਾਲਾ ਕਾਲਜ ਤੋਂ ਸਾਹਿਤਕ ਖੇਤਰ ’ਚ ਆਨਰੇਰੀ ਡਾਕਟਰ ਦੀ ਡਿਗਰੀ ਮਿਲੀ ਹੋਈ ਹੈ ਅਤੇ ਉਹ ਤਿਆਨਜਿਨ (ਚੀਨ) ਦੀ ਨਾਨਕਾਈ ਯੂਨੀਵਰਸਿਟੀ ਤੋਂ ਪੀਐ¤ਚ ਡੀ ਹੈ। ਉਹ ਅਮਰੀਕਾ, ਅਫ਼ਗਾਨਿਸਤਾਨ, ਇਰਾਕ ਅਤੇ ਭਾਰਤ ’ਚ ਵੱਖ-ਵੱਖ ਥਾਵਾਂ ’ਤੇ ਰਿਹਾ ਹੈ। ਉਸਦਾ ਵਿਆਹ ਨਾਮੀ ਫ਼ੋਟੋਗ਼ਾਫਰ, ਗ੍ਰਾਫਿਕ ਕਲਾਕਾਰ ਅਤੇ ਲੇਖਕਾ ਗੁਨ ਕੈਸਲ ਨਾਲ ਹੋਇਆ ਸੀ, ਜਿਸਦੀ ਮੌਤ 2007 ’ਚ ਹੋਈ।  ਕੈਸਲ ਨੇ ਉਸ ਦੀਆਂ ਕਈ ਲਿਖਤਾਂ ਨੂੰ ਚਿੱਤਰਕਾਰੀ ਰਾਹੀਂ ਬਿਆਨ ਕੀਤਾ ਹੋਇਆ ਹੈ।
ਜਾਨ ਨੂੰ ਕੌਮਾਂਤਰੀ ਪ੍ਰਸਿੱਧੀ 1963 ’ਚ ਉਸਦੀ ਕਿਤਾਬ Report from a Chinese Village  ਨਾਲ ਮਿਲੀ, ਜੋ ਮਾਓ ਦੀ ਅਗਵਾਈ ਵਾਲੇ ਚੀਨ ਬਾਰੇ ਇਕ ਗ਼ੈਰਪੜਚੋਲੀਆ ਰਿਪੋਰਟ ਹੈ। ਬਾਅਦ ’ਚ ਉਸਨੇ ਆਪਣੀ ਪਤਨੀ ਗੁਨ ਕੈਸਲ ਨਾਲ ਮਿਲਕੇ ਅਜਿਹੀਆਂ ਕਈ ਰਿਪੋਰਟਾਂ ਅਤੇ ਸਫ਼ਰਨਾਮੇ ਭਾਰਤ, ਅਫ਼ਗਾਨਿਸਤਾਨ ਅਤੇ ਸੋਵੀਅਤ ਕੇਂਦਰੀ ਏਸ਼ੀਆਈ ਗਣਰਾਜਾਂ ਬਾਰੇ ਲਿਖੇ ਜਿਨ੍ਹਾਂ ਵਿਚੋਂ ਭਾਰਤ ਬਾਰੇ ਰਿਪੋਰਟ (ਇੰਡੀਆ ਅਵੇਟਸ, 1980) ਕਾਫ਼ੀ ਪ੍ਰਸਿੱਧ ਹੈ। 1968 ’ਚ ਉਸਦੀ ਕਿਤਾਬ  Confessions of a Disloyal European ਛਪੀ ਜਿਸਨੂੰ ਨਿਊਯਾਰਕ ਟਾਈਮਜ਼ ਵਲੋਂ ਉਸ ਸਾਲ ਦੀਆਂ ‘ਖ਼ਾਸ ਮਹੱਤਵ ਵਾਲੀਆਂ ਅਤੇ ਸ਼ਾਨਦਾਰ ਦਸ ਕਿਤਾਬਾਂ’ ਵਿਚ ਸ਼ੁਮਾਰ ਕੀਤਾ ਗਿਆ।
1982 ’ਚ ਮਿਰਡਲ ਦੁਬਾਰਾ ਚੀਨ ਦੇ ਉਸ ਪਿੰਡ ਗਿਆ ਜਿਸ ਬਾਰੇ ਉਸਨੇ 1962 ’ਚ ਰਿਪੋਰਟ ਕੀਤੀ ਸੀ ਅਤੇ ਹੋਈਆਂ ਤਬਦੀਲੀਆਂ ਬਾਰੇ ਆਪਣੀਆਂ ਟਿੱਪਣੀਆਂ ਪ੍ਰਸਿੱਧ ਕਿਤਾਬ Return to a Chinese Village (1984) ’ਚ ਦਰਜ ਕੀਤੀਆ। ਇਸ ਵਿਚ ਉਸਨੇ ਮਾਓ ਤੋਂ ਬਾਅਦ ਚੀਨ ਹੋਈਆਂ ਤਬਦੀਲੀਆਂ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਉਹ ਸੱਭਿਆਚਾਰਕ ਇਨਕਲਾਬ ਸਮੇਤ ਮਾਓ ਦੇ ਪ੍ਰੋਗਰਾਮ ਦਾ ਡੱਟਵਾਂ ਹਮਾਇਤੀ ਬਣਿਆ ਰਿਹਾ।
ਜਾਨ ਮਿਰਡਲ ਉਨ੍ਹਾਂ ਕੁਝ ਕੁ ਲੇਖਕਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਮਾਓ ਜੇ-ਤੁੰਗ ਅਤੇ ਚਾਓ ਐਨ ਲਾਈ ਵਰਗੀਆਂ ਆਗੂ ਸ਼ਖਸੀਅਤਾਂ ਨੂੰ ਮਿਲਣ ਅਤੇ ¦ਮੀ ਵਿਚਾਰ-ਚਰਚਾ ਕਰਨ ਦਾ ਮੌਕਾ ਮਿਲਿਆ ਸੀ।
ਸਿਆਸੀ ਤੌਰ ’ਤੇ, ਉਹ ਮਾਰਕਸਵਾਦ ਅਤੇ ਮਾਓਵਾਦ ਨਾਲ ਡੂੰਘੇ ਰੂਪ ’ਚ ਜੁੜਿਆ ਹੋਇਆ ਹੈ ਅਤੇ ਉਹ ਬਸਤੀਵਾਦ ਵਿਰੋਧੀ ਅਤੇ ਸਾਮਰਾਜਵਾਦ ਵਿਰੋਧੀ ਕਾਜ ਦਾ ਜ਼ੋਰਦਾਰ ਹਾਮੀ ਹੈ। ਸਵੀਡਨ ਦੀ ਸੱਭਿਆਚਾਰਕ ਅਤੇ ਸਿਆਸੀ ਜ਼ਿੰਦਗੀ ਉ¤ਪਰ ਉਸਦਾ ਪ੍ਰਭਾਵ 1970 ਵਿਚ ਸਭ ਤੋਂ ਉ¤ਘੜਵੇਂ ਰੂਪ ’ਚ ਦੇਖਣ ’ਚ ਆਇਆ। ਉਹ ਉਸ ਵਕਤ ਦੇ ਰੈਡੀਕਲ ਖੱਬੇ ਮੁੱਖ ਬੁੱਧੀਜੀਵੀਆਂ ਵਿਚੋਂ ਇਕ ਸੀ, ਜਿਨ੍ਹਾਂ ਨੇ ਵੀਅਤਨਾਮ ਜੰਗ ਵਿਰੁੱਧ ਆਵਾਜ਼ ਬੁ¦ਦ ਕੀਤੀ ਅਤੇ ਇਸਦਾ ਸਿਖ਼ਰ ਸੀ ਜ਼ਬਰਦਸਤ ਰੋਸ ਲਹਿਰ, ਜਿਸ ਵਿਚ ਉਹ ਮੁੱਖ ਕਿਰਦਾਰ ਸੀ। ਆਪਣੇ ਅਨੇਕਾਂ ਸਾਬਕਾ ਹਮਾਇਤੀਆਂ ਦੇ ਉਲਟ, ਉਹ ਅੱਜ ਵੀ ਆਪਣੇ ਵਿਚਾਰਾਂ ’ਤੇ ਅਡੋਲ ਹੈ। ਉਹ ਸਿਆਸੀ ਅਤੇ ਸੱਭਿਆਚਾਰਕ ਸੰਵਾਦ ਰਚਾਉਣ ਵਾਲੀ ਅੱਜ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਹੈ ਅਤੇ ਹਰਮਨਪਿਆਰਾ ਲੇਖਕ ਹੈ।
85 ਸਾਲ ਦੀ ਉਮਰ ਦੇ ਬਾਵਜੂਦ ਪਿੱਛੇ ਜਹੇ ਉਸਨੇ ਕੇਂਦਰੀ ਭਾਰਤ ਦੇ ਜੰਗਲਾਂ ਦਾ ਮੁਸ਼ਕਲਾਂ ਭਰਿਆ ਗਾਹਕੇ ਲੋਕ ਯੁੱਧ ਦੀ ਕਰਮਭੂਮੀ ’ਚ ਜਾਕੇ ਮਾਓਵਾਦੀ ਲੀਡਰਸ਼ਿਪ ਨਾਲ ਸੰਵਾਦ ਰਚਾਇਆ ਅਤੇ ਸੀ ਪੀ ਆਈ (ਮਾਓਵਾਦੀ) ਦੇ ਜਨਰਲ ਸਕੱਤਰ ਕਾ. ਗਣਪਤੀ ਨਾਲ ¦ਬੀ ਇੰਟਰਵਿਊ ਕੀਤੀ। ਭਾਰਤ ਬਾਰੇ ਉਸਦੀ ਦੂਜੀ ਅਹਿਮ ਕਿਤਾਬ Red Star Over India ਬਹੁਤ ਛੇਤੀ ਪ੍ਰਕਾਸ਼ਤ ਹੋਣ ਜਾ ਰਹੀ ਹੈ। ਇਹ ਭਾਰਤ ਵਿਚ ਮਾਓਵਾਦੀ ਲਹਿਰ ਦਾ ਪ੍ਰਮਾਣਿਕ ਵੇਰਵਾ ਅਤੇ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰਦੀ ਬਹੁਤ ਅਹਿਮ ਰਚਨਾ ਹੈ।

No comments: